ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਅਤੇ ਲੋਕ ਹਿੱਤ ਮੁੱਦੇ ਸਰਕਾਰ ਵਿਚ ਚਾਰ ਸਾਲ ਰਹਿਣ ਤੋ ਬਾਅਦ ਹੀ ਕਿਉ ਚੇਤੇ ਆਉਂਦੇ ਹਨ — ਐੱਚ. ਐੱਸ. ਵਾਲੀਆ

ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਅਤੇ ਲੋਕ ਹਿੱਤ ਮੁੱਦੇ ਸਰਕਾਰ ਵਿਚ ਚਾਰ ਸਾਲ ਰਹਿਣ ਤੋ ਬਾਅਦ ਹੀ ਕਿਉ ਚੇਤੇ ਆਉਂਦੇ ਹਨ — ਐੱਚ. ਐੱਸ. ਵਾਲੀਆ

समाचार आज तक जालंधर 18 मई

ਸ਼੍ਰੋਮਣੀ ਅਕਾਲੀ ਦਲ ਬੁਲਾਰੇ ਅਤੇ ਹਲਕਾ ਜਲੰਧਰ ਕੈਂਟ ਤੋਂ ਸੀਨੀਅਰ ਅਕਾਲੀ ਆਗੂ ਸ੍ਰੀ ਐੱਚ ਐੱਸ ਵਾਲੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ ਪਰਗਟ ਸਿੰਘ ਜੀ ਨੂੰ ਹਲਕਾ ਜਲੰਧਰ ਕੈਂਟ ਦੇ ਲੋਕਾਂ ਨੇ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ 2017 ਵਿੱਚ ਕਾਂਗਰਸ ਵੱਲੋਂ ਵਿਧਾਇਕ ਬਣਾਇਆ ਅਤੇ ਇਹਨਾਂ 8 ਸਾਲਾਂ ਦੇ ਕਾਰਜਕਾਲ ਦੌਰਾਨ ਉਹ ਸਰਕਾਰ ਵਿਚ ਰਹਿੰਦਿਆਂ ਹੋਇਆਂ ਵੀ ਜਲੰਧਰ ਕੈਂਟ ਲਈ ਕੋਈ ਵੀ ਵੱਡਾ ਪ੍ਰਾਜੈਕਟ, ਕੋਈ ਕਾਲਜ ਜਾਂ ਕੋਈ ਵੱਡੀ ਗ੍ਰਾਟ ਨਹੀਂ ਲੈ ਕੇ ਆਏ , ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦ ਹੀ ਉਹਨਾਂ ਦੀ ਸਰਕਾਰ ਦੇ ਚਾਰ ਸਾਲ ਪੂਰੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੇ ਭਲੇ ਦੇ ਮੁੱਦੇ ਯਾਦ ਆਉਣ ਲੱਗ ਜਾਂਦੇ ਹਨ। ਪਹਿਲਾਂ ਅਕਾਲੀ ਦਲ ਦੀ ਸਰਕਾਰ ਖ਼ਿਲਾਫ਼ ਅਤੇ ਹੁਣ ਆਪਣੀ ਹੀ ਕਾਂਗਰਸ ਸਰਕਾਰ ਦੇ ਖਿਲਾਫ ਉਹ ਲੋਕ ਹਿੱਤ ਮੁੱਦਿਆਂ ਦੀ ਗੱਲ ਕਰ ਰਹੇ ਹਨ, ਜਦ ਕਿ ਸਰਕਾਰ ਬਣਦਿਆਂ ਹੀ ਵਿਧਾਨ ਸਭਾ ਵਿੱਚ ਇਹਨਾਂ ਮੁੱਦਿਆਂ ਤੇ ਕਦੀ ਕੋਈ ਵੀ ਸਵਾਲ ਨਹੀ ਉਠਾਉਂਦੇ ਹਨ। ਵਾਲੀਆ ਨੇ ਕਿਹਾ ਕਿ ਉਹ ਪਰਗਟ ਸਿੰਘ ਜੀ ਕੋਲੋਂ ਇਹ ਪੁੱਛਣਾ ਚਾਹੁੰਦੇ ਹਨ ਕਿ ਜਿਸ ਸ਼ਰਾਬ ਮਾਫੀਆ ਦੀ ਉਹ ਗੱਲ ਅੱਜ ਕਰ ਰਹੇ ਇਹ ਮੁੱਦਾ ਵਾਲੀਆ ਨੇ ਲਾਕਡਾਊਨ ਸ਼ੁਰੂ ਹੁੰਦਿਆਂ ਹੀ ਉਠਾਇਆ ਸੀ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਸ਼ਰਾਬ ਮਾਫੀਆ ਆਪਣੇ ਪੈਰ ਪਸਾਰ ਰਿਹਾ ਹੈ। ਅੱਜ ਉਹੀ ਮੁੱਦਾ ਵਿਧਾਇਕ ਪਰਗਟ ਸਿੰਘ ਨੇ ਵੀ ਉਠਾਇਆ ਅਤੇ ਵਾਲੀਆ ਉਹਨਾਂ ਦੇ ਇਸ ਮੁੱਦੇ ਦਾ ਸਵਾਗਤ ਵੀ ਕਰਦੇ ਹਨ ਪਰ ਵਾਲੀਆ ਕਾਂਗਰਸੀ ਵਿਧਾਇਕ ਪਰਗਟ ਸਿੰਘ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਸਰਕਾਰ ਵਿਚ ਰਹਿੰਦਿਆਂ ਕੋਈ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਲਈ ਪੱਤਰ ਲਿਖਿਆ ਹੈ , ਅੱਜ ਵਿਧਾਇਕ ਪਰਗਟ ਸਿੰਘ ਜੀ ਐਕਸਾਈਜ਼ ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰ ਰਹੇ ਹਨ ਜਿਸ ਨਾਲ ਪੰਜਾਬ ਨੂੰ ਹਰ ਸਾਲ 10 ਹਜ਼ਾਰ ਕਰੋੜ ਦਾ ਫਾਇਦਾ ਹੋਵੇਗਾ ਕਿ ਉਹਨਾਂ ਨੂੰ ਇਹ ਪ੍ਰਸਤਾਵ 4 ਸਾਲ ਪਹਿਲਾਂ ਵਿਧਾਨ ਸਭਾ ਦੇ ਵਿੱਚ ਪੇਸ਼ ਨਹੀ ਕਰ ਸਕਦੇ ਸੀ ਜਾਂ ਉਹ ਆਉਂਣ ਵਾਲੇ ਸੈਸ਼ਨ ਦੇ ਵਿੱਚ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਵੀ ਉਠਾਉਣਗੇ ਜਾ ਫਿਰ ਉਹ ਆਪਣੀ ਆਦਤ ਤੋਂ ਮਜਬੂਰ ਆਉਂਣ ਵਾਲੇ ਸਮੇਂ ਦੇ ਲਈ ਆਪਣੀ ਸਿਆਸਤ ਲਈ ਚਮਕਾਂ ਰਹੇ ਹਨ ਜਦਕਿ ਪੰਜਾਬ ਦੇ ਵਿੱਚ ਇਸ ਸਮੇਂ ਰੇਤ ਮਾਫੀਆ ਅਤੇ ਸ਼ਰਾਬ ਮਾਫੀਆ ਪੂਰੀ ਤਰ੍ਹਾਂ ਸਰਕਾਰ ਦੀ ਸ਼ੈਅ ਉਪਰ ਕੰਮ ਕਰ ਰਿਹਾ ਹੈ।

Click short

Leave a Reply

Your email address will not be published. Required fields are marked *