ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਲੰਧਰ ਦੇ ਬਹੁਤ ਸਾਰੇ ਸ਼ਰਾਬ ਠੇਕਿਆਂ ਤੇ ਨਿਯਮਾਂ ਦੀ ਉਲੰਘਣਾ
Smachar Aajtak
0 Comments
Violation of many liquor contracts and rules in Jalandhar with the connivance of Excise Department officials
ਜਲੰਧਰ ਸ਼ਹਿਰ ਵਿਚ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਐਕਸਾਈਜ਼ ਪਾਲਿਸੀ20/21 ਦੀਆਂ ਧੱਜੀਆਂ
Smachar Aaj Tak, December
ਜਤਿੰਦਰ ਕੁਮਾਰ ਸ਼ਰਮਾ
(ਜਲੰਧਰ ਸ਼ਹਿਰ ਵਿਚ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਐਕਸਾਈਜ਼ ਪਾਲਿਸੀ20/21 ਦੀਆਂ ਧੱਜੀਆਂ
ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਲੰਧਰ ਦੇ ਬਹੁਤ ਸਾਰੇ ਸ਼ਰਾਬ ਠੇਕਿਆਂ ਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਵਿਭਾਗ ਦੇ ਅਧਿਕਾਰੀਆਂ ਕੋਲ ਹੋਣ ਦੇ ਬਾਵਜੂਦ ਦੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਐਕਸਾਈਜ਼ ਪਾਲਿਸੀ ਮੁਤਾਬਕ ਸ਼ਰਾਬ ਦੇ ਕਿਸੇ ਵੀ ਬ੍ਰਾਂਡ ਨੂੰ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਅਤੇ ਕਿਸੇ ਵੀ ਠੇਕੇ ਦੀ ਬ੍ਰੈਂਡਿੰਗ ਨਹੀਂ ਕੀਤੀ ਜਾ ਸਕਦੀ
ਅਤੇ ਨਾ ਹੀ ਕੋਈ ਕੰਪਨੀ ਠੇਕੇ ਦੇ ਬਾਹਰ ਕੋਈ ਲਾਈਟਾਂ ਜਾਂ ਲਾਈਟਾਂ ਵਾਲੇ ਬੋਰਡ ਲਗਾ ਸਕਦੀ ਹੈ ਪਰ ਅਕਸਾਈਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਢਿੱਲਾ ਰਵੱਈਆ ਅਪਣਾਇਆ ਜਾ ਰਿਹਾ ਹੈ ਜਿਸ ਕਰ ਕੇ ਐਕਸਾਈਜ਼ ਪਾਲਿਸੀ 20/21ਦੀ ਸ਼ਰ੍ਹੇਆਮ ਉਲੰਘਣਾ ਹੋ ਰਹੀ ਜਲੰਧਰ ਦੇ ਕਚਹਿਰੀ ਚੌਂਕ ਵਾਲੇ ਠੇਕੇ ਪਰ ਕੰਪਨੀ ਦੇ ਵੱਡੇ ਵੱਡੇ ਲਾਈਟਾਂ ਵਾਲੇ ਬੋਰਡ ਲਗਾ
ਕੇ ਸ਼ਰਾਬ ਦੇ ਇਕ ਬ੍ਰਾਂਡ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਵਿਭਾਗ ਨੂੰ ਸ਼ਿਕਾਇਤਾਂ ਪ੍ਰਾਪਤ ਹੋਣ ਦੇ ਬਾਵਜੂਦ ਕਈ ਦਿਨ ਬੀਤ ਜਾਣ ਤੇ ਵੀ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਵਿਭਾਗ ਦੇ ਅਧਿਕਾਰੀ ਇਸ ਸੰਬੰਧੀ ਕੋਈ ਜੁਆਬ ਦੇਣ ਲਈ ਤਿਆਰ ਹਨ ਇੱਥੋਂ ਤੱਕ ਕੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਲਈ ਫੋਨ ਕਰਨ ਤੇ ਅਧਿਕਾਰੀ ਕਿਸੇ ਦੀ ਪਰਵਾਹ ਨਾ ਕਰਦੇ ਹੋਏ
ਫੋਨ ਉਠਾਉਣ ਵੀ ਠੀਕ ਨਹੀਂ ਸਮਝਦੇ ਅਤੇ ਇਹੋ ਜਿਹੇ ਅਧਿਕਾਰੀ ਐਕਸਾਈਜ਼ ਪਾਲਿਸੀ20/21 ਦੀ ਉਲੰਘਣਾ ਨੂੰ ਕੀ ਰੋਕਣਗੇ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਵਿਭਾਗ ਦੇ ਅਧਿਕਾਰੀ ਪੰਜਾਬ ਸਰਕਾਰ ਦੀ ਨਹੀਂ ਸਗੋਂ ਠੇਕੇਦਾਰਾਂ ਦੀ ਨੌਕਰੀ ਕਰਦੇ ਹਨ ਅਤੇ ਅਕਸਾਈਜ਼ ਪਾਲਿਸੀ20/21 ਦੀ ਹੁੰਦੀ ਉਲੰਘਣਾ ਨੂੰ ਰੋਕਣ ਆਪਣਾ ਫ਼ਰਜ਼ ਨਹੀਂ ਸਮਝਦੇ ਕਿਸੇ ਵੀ ਠੇਕੇ ਪਰ ਬਿੱਲ ਬੁੱਕ ਮੌਜੂਦ ਨਹੀਂ ਹੈ ਅਤੇ ਲਗਪਗ ਜਲੰਧਰ ਦੇ ਸਾਰੇ ਠੇਕਿਆਂ ਪਰ ਸ਼ਰ੍ਹੇਆਮ ਖੁੱਲ੍ਹੀ ਸ਼ਰਾਬ ( ਬੋਤਲਾਂ ਖੋਲ੍ਹ ਕੇ)ਵੇਚੀ ਜਾ ਰਹੀ ਹੈ ਅਤੇ ਠੇਕਿਆਂ ਪਰ ਹੀ ਪਾਣੀ ਵਾਲੇ ਵਾਟਰ ਕੂਲਰ ਰੱਖ ਕੇ ਸ਼ਰ੍ਹੇਆਮ ਸ਼ਰਾਬ ਪਿਲਾਈ ਜਾ ਰਹੀ ਹੈ ਜਿਸ ਨਾਲ ਐਕਸਾਈਜ਼ ਪਾਲਿਸੀ ਦੀ ਉਲੰਘਣਾ ਤਾਂ ਹੋ ਹੀ ਰਹੀ ਹੈ ਪਰ ਪੰਜਾਬ ਸਰਕਾਰ ਦਾ ਪ੍ਰਭਾਵ ਵੀ ਆਮ ਜਨਤਾ ਵਿਚ ਨੈਗੇਟਿਵ ਜਾ ਰਿਹਾ ਹੈ ਲੋੜ ਹੈ ਕਿ ਸਰਕਾਰ ਦੁਆਰਾ ਬਣਾਈ ਗਈ ਪਾਲਿਸੀ ਦੀ ਉਲੰਘਣਾ ਨੂੰ ਰੋਕਿਆ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣ ਤਾਂ ਵਿਭਾਗ ਦੀ ਐਕਸੈਲ ਪਾਲਸੀ ਨੂੰ ਯਕੀਨੀ ਬਣਾਇਆ ਜਾ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗੀ ਅਧਿਕਾਰੀ ਕੀ ਕਾਰਵਾਈ ਕਰਦੇ ਹਨ ਸਭ ਸੇ ਤੇਜ਼ ਮੀਡੀਆ ਨਿਊਜ਼ ਪੇਪਰ ਵੱਲੋਂ ਅਗਲੀ ਕਿਸ਼ਤ ਵਿੱਚ ਹੋਰ ਕਈ ਖ਼ੁਲਾਸੇ ਕੀਤੇ ਜਾਣਗੇ ਕਿ ਕਿਸ ਤਰ੍ਹਾਂ ਵਿਭਾਗੀ ਅਧਿਕਾਰੀ ਠੇਕੇਦਾਰਾਂ ਨਾਲ ਮਿਲੀਭੁਗਤ ਕਰ ਕੇ ਸਰਕਾਰ ਦੇ ਪ੍ਰਭਾਵ ਨੂੰ ਢਾਹ ਲਾ ਰਹੇ ਹਨ




Spencer from sabse tez media
Share on:
WhatsApp