ਪੰਜਾਬ ਪੁਲਿਸ ਦੇ ਉਪਰਾਲੇ ਸ਼ਲਾਘਾਯੋਗ ਪਰ ਪੰਜਾਬੀਆਂ ਨੂੰ ਪੁਲਿਸ ਜਲੀਲ ਕਰਨਾ ਬੰਦ ਕਰੇ – ਖਾਲਸਾ0

*ਕਿਹਾ ਕਿ ਉਸਾਰੂ ਉਪਰਾਲਿਆਂ ਦੀ ਹਮਾਇਤ ਕਰਦੇ ਹਾਂ, ਪਰ ਗਰੀਬਾਂ ਪ੍ਰਤੀ ਕਠੋਰਤਾ ਬੰਦ ਹੋਣੀ ਚਾਹੀਦੀ ਹੈ
*ਕਿਹਾ ਕਿ ਪੁਰਸ਼ ਪੁਲਿਸ ਕਰਮਚਾਰੀਆਂ ਦੁਆਰਾ ਔਰਤਾਂ ਨਾਲ ਬਦਸਲੂਕੀ ਸਵੀਕਾਰਯੋਗ ਨਹੀਂ ਹੈ ,ਸਹਿਯੋਗ ਲੈਣ ਲਈ ਨਰਮ ਤਰੀਕਿਆਂ ਨੂੰ ਇਸਤੇਮਾਲ ‘ਚ ਲਿਆਓ
*ਕਿਹਾ ਕਿ ਲੋਕਾਂ ਕੋਲ ਘੱਟ ਸੇਵਿੰਗਸ ਹੋਣ ਕਾਰਣ ਅਪਣਾ ਭਵਿੱਖ ਭਿਆਨਕ ਨਜਰ ਆ ਰਿਹਾ ਹ
*ਪ੍ਰਸ਼ਾਸ਼ਨ , ਪੁਲਿਸ , ਡਾੱਕਟਰਸ , ਅਤੇ ਮੀਡੀਆਂ ਨਾਲ ਸਬੰਧਤ ਲੋਕਾਂ ਦਾ ਧੰਨਵਾਦ ਕੀਤਾ

Smachar aaj tak, ਜਲੰਧਰ 26 ਮਾਰਚ : ਯੂਥ ਅਕਾਲੀ ਦਲ ਦੋਆਬਾ ਜੋਨ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਉਹਨਾਂ ਦੀ ਪਾਰਟੀ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ ਲੜਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਰੇ ਉਸਾਰੂ ਉਪਰਾਲਿਆਂ ਦੀ ਹਮਾਇਤ ਕਰਦੀ ਹੈ, ਪਰ ਉਹਨਾਂ ਨੇ ਪੰਜਾਬ ਸਰਕਾਰ ਦੁਆਰਾ ਆਪਣੇ ਮਹਾਮਾਰੀ ਵਿਰੋਧੀ ਪੁਲਸ ਵਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਲਾਗੂ ਕਰਨ ਲਈ ਵਿਖਾਈ ਜਾ ਰਹੀ ਸੰਵੇਦਨਹੀਣਤਾ ਦਾ ਸਖ਼ਤ ਵਿਰੋਧ ਕੀਤਾ ਹੈ।
ਉਹਨਾਂ ਟਵੀਟ ਕਰਕੇ ਵੀ ਡੀ ਜੀ ਪੀ ਪੰਜਾਬ ਨੂੰ ਵਿਰੋਧ ਜਤਾਇਆ ਅਤੇ ਕਿਹਾ ਕਿ ਪੰਜਾਬ ਦੇ ਲੋਕ ਅਚਾਨਕ ਲਾਏ ਗਏ ਇਸ ਕਰਫਿਊ ਲਈ ਤਿਆਰ ਨਹੀਂ ਸਨ, ਜਿਸ ਕਰਕੇ ਉਹ ਹੈਰਾਨੀ ਦੀ ਅਵਸਥਾ ਵਿਚ ਹਨ।ਉਹਨਾਂ ਕਿਹਾ ਕਿ ਸਰਕਾਰ ਵਲੋਂ ਇਹਨਾਂ ਉਪਰਾਲਿਆਂ ਨੂੰ ਸੰਵੇਦਨਸ਼ੀਲਤਾ ਨਾਲ ਲਾਗੂ ਕਰਨਾ ਚਾਹੀਦਾ ਸੀ, ਨਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਾਸ ਕਰਕੇ ਔਰਤਾਂ ਖ਼ਿਲਾਫ ਕਰੂਰ ਤਾਕਤ ਦਾ ਇਸਤੇਮਾਲ ਕਰਨਾ ਚਾਹੀਦਾ ਸੀ। ਔਰਤਾਂ ਨੂੰ ਡੰਡ ਬੈਠਕਾਂ ਕੱਢਣ ਲਈ ਮਜ਼ਬੂਰ ਕਰਨਾ ਸਾਡੇ ਸੱਭਿਆਚਾਰ ਦੇ ਖ਼ਿਲਾਫ ਹੈ। ਇੱਥੇ ਇਹ ਕੰਮ ਪੁਰਸ਼ ਪੁਲਿਸ ਕਰਮਚਾਰੀਆਂ ਨੇ ਕਰਵਾਇਆ ਹੈ। ਇਹ ਬਿਲਕੁੱਲ ਵੀ ਸਵੀਕਾਰਯੋਗ ਨਹੀਂ ਹੈ।ਉਹਨਾਂ ਨੇ ਕਿਹਾ ਕਿ ਕਰਫਿਊ ਦੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਹੋਰ ਵੀ ਬਹੁਤ ਸਾਰੇ ਮਨੋਵਿਗਿਆਨਕ, ਪ੍ਰੈਕਟੀਕਲ ਅਤੇ ਕਾਨੂੰਨੀ ਢੰਗ ਸਨ। ਇਸ ਵਾਸਤੇ ਉਹਨਾਂ ਅਣਖੀਲੇ ਪੰਜਾਬੀਆਂ ਨੂੰ ਜਲੀਲ ਕਰਨ ਦੀ ਲੋੜ ਨਹੀਂ ਸੀ, ਜਿਹੜੇ ਵੱਡੀ ਗਿਣਤੀ ਵਿਚ ਸਰਕਾਰ ਦੇ ਨਿਰਦੇਸ਼ਾਂ ਪ੍ਰਤੀ ਪੂਰਾ ਸਹਿਯੋਗ ਕਰਦੇ ਆ ਰਹੇ ਹਨ।ਪੰਜਾਬ ਪੁਲਿਸ ਵਲੋਂ ਵਾਇਰਲ ਕੀਤੀਆਂ ਜਾ ਰਹੀਆਂ ਵੀਡੀਉਸ ਉਹਨਾਂ ਪੰਜਾਬੀਆਂ ਨੂੰ ਨਿਰਾਸ਼ਤਾ ਅਤੇ ਡਿਪਰੈਸ਼ਨ ਕਰ ਸਕਦੀ ਹੈ ਜਿਹਨਾਂ ਨਾਲ ਇਹ ਸਭ ਬੀਤ ਰਿਹਾ ਹੈ , ਪੰਜਾਬ ਪੁਲਿਸ ਵਲੋਂ ਕਸੂਰਵਾਰ ਘੱਟ ਅਤੇ ਬੇਕਸੂਰਾਂ ਨੂੰ ਜਿਆਦਾ ਕਠੋਰਤਾ ਨਾਲ ਸਲੂਕ ਕੀਤਾ ਜਾ ਰਿਹਾ ਜੋ ਵੀਡੀਉਆਂ ਵਿੱਚ ਸ਼ਰਿਆਮ ਜਾਪਦਾ ਹੈ ਕਿ ਲੋਕ ਅਪਣੇ ਪਰਿਵਾਰ ਲਈ ਰਾਸ਼ਨ ਦਾ ਇੰਤਜਾਮ ਕਰ ਰਹੇ ਹਨ , ਸਰਕਾਰ ਵਲੋਂ ਜਰੂਰੀ ਵਸਤਾਂ ਨੂੰ ਘਰ ਘਰ ਪਹੁੰਚਾਉਣ ਚ ਕੀਤੀ ਜਾ ਰਹੀ ਦੇਰੀ ਇਸ ਸਬ ਦਾ ਕਾਰਨ ਬਣ ਰਹੀ ਹੈ , ਜਿਸ ਘਰ ਖਾਣ ਨੂੰ ਰਾਸ਼ਨ ਨਾ ਬਚਿਆ ਹੋਵੇ ਉਹ ਅਜੇਹੀ ਉਲੰਘਣਾ ਕਰਨਗੇ ਹੀ , ਉਹਨਾਂ ਸਰਕਾਰ ਤੋਂ ਮੰਗ ਕੀਤੀ ਕੇ ਜਰੂਰੀ ਵਸਤਾਂ ਦਾ ਘਰ ਘਰ ਪਹੁੰਚਾਉਣ ਨੂੰ ਜਮੀਨੀ ਪੱਧਰ ਤੇ ਯਕੀਨਅਨ ਬਣਾਇਆ ਜਾਵੇ ਤਾਂ ਜੋ ਲੋਕ ਆਪੋ ਆਪਣੇ ਘਰ ਬੈਠ ਸਕਣ ।
ਉਹਨਾਂ ਕਿਹਾ ਕਿ ਲੋਕਾਂ ਕੋਲ ਘੱਟ ਸੇਵਿੰਗਸ ਹੋਣ ਕਾਰਣ ਅਪਣਾ ਭਵਿੱਖ ਭਿਆਨਕ ਨਜਰ ਆ ਰਿਹਾ ਹੈ ਤਾਂ ਕਰ ਕੇ ਲੋਕ ਲੁੱਕ ਛੁੱਪ ਕੇ ਆਪੋ ਆਪਣੇ ਕਾਰੋਬਾਰਾਂ ਤੇ ਜਾਣਾ ਚਾਹੁੰਦੇ ਹਨ ਤਾਂ ਜੋ ਉਹ ਇਸ ਅੋਖੀ ਘੜੀ ਲਈ ਕੁਝ ਪੂੰਜੀ ਜਮਾਂ ਕਰ ਸਕਣ ਜੋ ਔਖੀ ਘੜੀ ਵੇਲੇ ਕੰਮ ਆ ਸਕੇ , ਅਚਾਨਕ ਇਹ ਸਭ ਹੋਣ ਨਾਲ ਵਪਾਰ ਪੂਰਨ ਤੋਰ ਤੇ ਬੰਦ ਹੋ ਚੁੱਕੇ ਹਨ ! ਪੈਸੇ ਦੀ ਨਿਕਾਸੀ ਬਿਲਕੁੱਲ ਰੁੱਕ ਗਈ ਹੈ ਅਜਿਹੇ ਵਿੱਚ ਆਮ ਲੋਕਾਂ ਨੂੰ ਤਰਾਂ ਤਰਾਂ ਦੀ ਚਿੰਤਾ ਅੰਦਰੋ ਅੰਦਰ ਖਾ ਰਹੀ ਹੈ ਕਿ ਬੈੰਕਾ ਦੀਆਂ ਕਿਸ਼ਤਾਂ ਕਿਥੋ ਦੇਣੀਆਂ ਟੈਲੀਫੋਨਾਂ ਦੇ ਬਿੱਲ ਨਾ ਦਿੱਤੇ ਉਹਨਾਂ ਫੋਨ ਬੰਦ ਨਰ ਦੇਣੇ ਤੇ ਸੰਪਰਕ ਟੁੱਟ ਜਾਣਾ ਵਪਾਰੀਆਂ ਨੇ ਆਪਣੇ ਸਟਾਫ ਨੂੰ ਤਨਖਾਅ ਕਿਦਾਂ ਦੇਣੀ ਹੈ , ਤਨਖਾਹ ਨਾ ਹੋਣ ਦੀ ਸੂਰਤ ਵਿੱਚ ਸਟਾਫ ਨੂੰ ਜਵਾਬ ਕੀ ਦੇਣਾ ?, ਸਟਾਫ ਨੂੰ ਇਹ ਚਿੰਤਾ ਹੈ ਕਿ ਤਨਖਾਅ ਨਾ ਮਿੱਲੀ ਤੇ ਘਰ ਜਰੂਰੀ ਵਸਤਾਂ ਕਿਵੇ ਖਰੀਦਣਗੇ , ਘਰੇਲੂ ਜਾਂ ਵਪਾਰਕ ਕਿਰਾਇਦਾਰਾਂ ਨੇ ਕਿਰਾਇਆ ਕਿਵੇ ਦੇਣਾ ਹੈ ਪੈਸੇ ਖਤਮ ਹੋ ਜਾਣ ਤੇ ਰਾਸ਼ਨ ਕਿਦਾ ਖਰੀਦਾਂਗੇ ,ਅਗਰ ਕੋਈ ਬਿਮਾਰ ਹੋ ਜਾਂਦਾ ਹੈ ਤ ਪੈਸੇਆਂ ਦੀ ਘਾਟ ਹੋਣ ਕਾਰਨੇ ਉਹਦਾ ਇਲਾਜ ਕੀਵੇਂ ਕਰਵਾਉਣਾ, ਉਹਨਾਂ ਸਰਕਾਰ ਤੋਂ ਮੰਗ ਕੀਤੀ ਕੇ ਇਸ ਸਬੰਧੀ ਜਲਦ ਹੀ ਕੋਈ ਐਲਾਨ ਕਰਣ ਤਾਂ ਜੋ ਲੋਕਾਂ ਨੂੰ ਜਰੂਰੀ ਵਸਤਾਂ ਵਾਸਤੇ ਅਤੇ ਇਸ ਚਿੰਤਾਵਾਂ ਸਬੰਧੀ ਕੁਝ ਰਾਹਤਾਂ ਮਿਲ ਸਕੇ ਤਾਂ ਜੋ ਉਹਨਾਂ ਦਾ ਮਨੋਬਲ ਟੁੱਟੇ ਨਾ ਅਤੇ ਉਹ ਆਪੋ ਆਪਣੇ ਪਰਿਵਾਲ ਨਾਲ ਖੁਸ਼ੀ ਨਾਲ ਸਮਾਂ ਵਇਤੀਤ ਕਰ ਸਕਣ
ਅਤੇ ਕਿਹਾ ਕਿ ਇੰਨੀ ਲੰਬੀ ਦੇਰ ਵਾਸਤੇ ਕੋਈ ਵੀ ਕਰਫਿਊ ਲੋਕਾਂ ਦੇ ਸਹਿਯੋਗ ਨਾਲ ਹੀ ਲਾਗੂ ਕੀਤਾ ਜਾ ਸਕਦਾ ਹੈ। ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮੀਡੀਆ, ਖਾਸ ਕਰਕੇ ਇਲੈਕਟ੍ਰੋਨਿਕ ਅਤੇ ਆਨਲਾਇਨ ਮੀਡੀਆ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨਾ ਕਿ ਲੋਕਾਂ ਅੰਦਰ ਡਰ ਅਤੇ ਨਿਰਾਸ਼ਤਾ ਪੈਦਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਯਤਨਾਂ ਦੀ ਹਮਾਇਤ ਕਰਦੇ ਹਾਂ ਪਰ ਇਸ ਵਾਸਤੇ ਇਸਤੇਮਾਲ ਕੀਤੇ ਜਾ ਰਹੇ ਢੰਗ ਤਰੀਕਿਆਂ ਨਾਲ ਸਹਿਮਤ ਨਹੀਂ ਹਾਂ। ਇਹਨਾਂ ਤਰੀਕਿਆਂ ਨੂੰ ਬਦਲਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੇ ਨਿਯਮਾਂ ਦੀ ਪਾਲਣਾ ਵਿਚ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਇਸ ਚੁਣੌਤੀਪੂਰਨ ਸਮੇਂ ਵਿਚ ਘਰ ਵਿਚ ਰਹਿਣਾ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਦੇਖਭਾਲ ਕਰਨਾ ਸਾਡੇ ਆਪਣੇ ਫਾਇਦੇ ਵਿਚ ਹੈ।
ਉਹਨਾਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ “ ਮੈਂ ਅਕਾਲਪੁਰਖ ਅਗੇ ਪੰਜਾਬੀਆਂ ਦੀ ਚੰਗੀ ਸੇਹਤ ਲਈ ਅਰਦਾਸ ਕਰਦਾਂ , ਅਤੇ ਉਹਨਾਂ ਸੂਝਵਾਨਾਂ ਨੂੰ ਅਪੀਲ ਕਰਦਾ ਜੋ ਬੇਵਜਾਹ ਸੜਕਾਂ ਤੇ ਘੁੰਮ ਰਹੇ ਹਨ ਕੇ ਕਿਉਂ ਤੁਸੀ ਸਮਾਜ ਨੂੰ ਖਤਰੇ ਵਿੱਚ ਪਾ ਰਹੇ ਹੋ ? ਅਤੇ ਵਿਸ਼ੇਸ਼ ਤੋਰ ਤੇ ਪ੍ਰਸ਼ਾਸ਼ਨ , ਪੁਲਿਸ , ਡਾੱਕਟਰਸ , ਅਤੇ ਮੀਡੀਆਂ ਨਾਲ ਸਬੰਧਤ ਲੋਕਾਂ ਦਾ ਧੰਨਵਾਦ ਕਰਦਾ ਕੇ ਤੁਸੀ ਇਸ ਮਹਾਮਾਰੀ ਖਿਲਾਫ ਲੜਨ ਲਈ ਜੋ ਕਾਰਜ ਕਰ ਰਹੇ ਹੋ ! ਪ੍ਰਮਾਤਮਾ ਤੁਹਾਡੇ ਤੇ ਮਿਹਰਾਂ ਭਰਿਆ ਹੱਥ ਰੱਖਣ “

Click short

Leave a Reply

Your email address will not be published. Required fields are marked *