ਕਾਂਗਰਸੀਆਂ ਵੱਲੋਂ ਕੀਤੇ ਰਾਸ਼ਨ ਘੁਟਾਲਾ, ਸ਼ਰਾਬ ਘੁਟਾਲਾ,ਰੇਤ ਘੁਟਾਲਾ, ਬੀਜ਼ ਘੁਟਾਲਿਆਂ ਦੇ ਵਿਰੁੱਧ ਰੋਸ ਪ੍ਰਦਰਸ਼ਨ

समाचार आज तक,  जालंधर  4 July  2020(अमिता शर्मा)

protests-against-ration-scam-alcohol-scam-sand-scam-seed-scam-congress

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਦੇ ਆਦੇਸ਼ਾਂ ਅਨੁਸਾਰ ਜਲੰਧਰ ਸ਼ਹਿਰ ਵਿਚ 7ਜੁਲਾਈ ਨੂੰ ਸਵੇਰੇ 9 ਵਜੇ ਤੋਂ 11ਵਜੇ ਤੱਕ ਜ਼ਿਲ੍ਹਾ ਜਲੰਧਰ ਸ਼ਹਿਰੀ ਵਲੋਂ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤੇ ਜਾਣ ਗੇ।

ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਆਮ ਇਨਸਾਨ ਤੇ ਕਿਸਾਨਾਂ ਤੇ ਪੈ ਰਹੇ ਵਾਧੂ ਬੋਝ ਅਤੇ ਕਾਂਗਰਸ ਸਰਕਾਰ ਵਲੋਂ ਪੰਜਾਬ ਅੰਦਰ ਲੋੜਵੰਦ ਗਰੀਬ ਪ੍ਰੀਵਾਰਾਂ ਦੇ ਕੱਟੇ ਨੀਲੇ ਰਾਸ਼ਨ ਕਾਰਡ ਮੁੜ ਬਨਵਾਉਣ ਲਈ, ਕਾਂਗਰਸੀਆਂ ਵੱਲੋਂ ਕੀਤੇ ਰਾਸ਼ਨ ਘੁਟਾਲਾ, ਸ਼ਰਾਬ ਘੁਟਾਲਾ,ਰੇਤ ਘੁਟਾਲਾ, ਬੀਜ਼ ਘੁਟਾਲਿਆਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਉਸ ਦੀ ਰੂਪ ਰੇਖਾ ਉਲੀਕਣ ਲਈ ਬੀਬੀ ਜਗੀਰ ਕੌਰ ਜੀ ਪ੍ਰਧਾਨ ਇਸਤ੍ਰੀ ਅਕਾਲੀ ਦਲ ਤੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਦੇ ਆਦੇਸ਼ਾਂ ਅਨੁਸਾਰ ਕਰੋਨਾ ਕਾਰਨ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦਿਆਂ ਹੋਇਆਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾਣ ਸਬੰਧੀ ਫੈਸਲਾ ਕੀਤਾ ਗਿਆ।
ਇਸ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਮਕਸੂਦਾਂ ਚੌਂਕ, ਸੋਡਲ ਚੌਂਕ ,ਦੁਆਬਾ ਚੌਕ, ਕਿਸ਼ਨਪੁਰਾ ਚੌਕ, ਲੰਮਾ ਪਿੰਡ ਚੌਂਕ, ਪਠਾਨਕੋਟ ਚੌਂਕ, ਗੁਰੂ ਨਾਨਕਪੁਰਾ, ਰਾਮਾਂਮੰਡੀ ਚੌਂਕ,ਕਾਕੀ ਪਿੰਡ,ਨੰਗਲ ਸ਼ਾਮਾਂ ਚੌਂਕ, ਕੰਪਨੀ ਬਾਗ, ਰਵੀਦਾਸ ਚੌਂਕ,ਬਵਰੀਕ ਚੌਂਕ, ਮਿੱਠੂ ਬਸਤੀ, ਕਪੂਰਥਲਾ ਰੋਡ, ਵਰਕਸ਼ਾਪ ਚੌਂਕ, ਆਦਿ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਬੀਬੀ ਪ੍ਰਮਿੰਦਰ ਕੌਰ ਪੰਨੂ, ਪ੍ਰਮਜੀਤ ਸਿੰਘ ਰੇਰੂ ਕੌਂਸਲਰ, ਪ੍ਰੀਤਮ ਸਿੰਘ ਮਿੱਠੂ ਬਸਤੀ, ਗੁਰਦੀਪ ਸਿੰਘ ਨਾਗਰਾ ਕੌਂਸਲਰ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ ਕੌਂਸਲਰ, ਕੁਲਦੀਪ ਸਿੰਘ ਲੁਬਾਣਾ ਕੌਂਸਲਰ, ਪ੍ਰਵੇਸ਼ ਟਾਂਗਰੀ ਸਾਬਕਾ ਡਿਪਟੀ ਮੇਅਰ, ਰਣਜੀਤ ਸਿੰਘ ਰਾਣਾ, ਰਵਿੰਦਰ ਸਿੰਘ ਸਵੀਟੀ,ਭਜਨ ਲਾਲ ਚੋਪੜਾ, ਗੁਰਪ੍ਰੀਤ ਸਿੰਘ ਖਾਲਸਾ, ਗੁਰਦੇਵ ਸਿੰਘ ਗੋਲਡੀ ਭਾਟੀਆ, ਮਨਿੰਦਰ ਪਾਲ ਸਿੰਘ ਗੁੰਬਰ, ਅਵਤਾਰ ਸਿੰਘ ਘੁੰਮਣ, ਬਲਵੰਤ ਸਿੰਘ ਗਿੱਲ, ਮਹਿੰਦਰ ਸਿੰਘ ਗੋਲੀ,ਗੁਰਬਚਨ ਸਿੰਘ ਮੱਕੜ ਜਸਬੀਰ ਸਿੰਘ ਦਕੋਹਾ ਮਨਜੀਤ ਸਿੰਘ ਟ੍ਰਾਂਸਪੋਰਟਰ, ਬਿਕਰਮਜੀਤ ਸਿੰਘ ਔਲਖ, ਸੁਰਿੰਦਰ ਸਿੰਘ ਐਸਟੀ, ਹਰਵਿੰਦਰ ਸਿੰਘ ਰਾਜੂ, ਸਤਿੰਦਰ ਸਿੰਘ ਪੀਤਾ, ਅਰਜਨ ਸਿੰਘ,ਪ੍ਰਮਜੀਤ ਸਿੰਘ ਜੇਪੀ, ਸਤਨਾਮ ਸਿੰਘ ਲਾਇਲ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਪ੍ਰਮਜੀਤ ਸਿੰਘ,ਅਮਰੀਕ ਸਿੰਘ ਭਾਟਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ ਸੈਂਹਬੀ, ਤਜਿੰਦਰ ਪਾਲ ਸਿੰਘ ਉੱਭੀ, ਕੰਵਲਪ੍ਰੀਤ ਸਿੰਘ ਸ਼ੰਮੀ, ਅਮਰਜੀਤ ਸਿੰਘ ਬਸਰਾ, ਜੈਦੀਪ ਸਿੰਘ ਬਾਜਵਾ, ਕਿਰਨਦੀਪ ਸਿੰਘ ਰੰਧਾਵਾ, ਮਲਕਿੰਦਰ ਸਿੰਘ ਸੈਣੀ, ਜਸਵਿੰਦਰ ਸਿੰਘ ਜੱਸਾ, ਹਰਪ੍ਰੀਤ ਚੋਪੜਾ,ਲਾਲ ਚੰਦ ਆਦਿ ਹਾਜ਼ਰ ਸਨ।

Click short

Leave a Reply

Your email address will not be published. Required fields are marked *