ਪ੍ਰਗਟ ਸਿੰਘ ਅਸਤੀਫਾ ਦੇਣ, ਲੋਕਾਂ ਨੂੰ ਗੁੰਮਰਾਹ ਨਾ ਕਰਨ: ਮੱਕੜ

ਪ੍ਰਗਟ ਸਿੰਘ ਅਸਤੀਫਾ ਦੇਣ, ਲੋਕਾਂ ਨੂੰ ਗੁੰਮਰਾਹ ਨਾ ਕਰਨ: ਮੱਕੜ।

Smachar aaj tak, ਜਲੰਧਰ:20 ਮਈ,:

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਲਕਾ ਇੰਚਾਰਜ ਜਲੰਧਰ ਕੈਂਟ ਸ. ਸਰਬਜੀਤ ਸਿੰਘ ਮੱਕੜ ਨੇ ਕਿਹਾ ਹੈ ਕਿ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ। ਉਹਨਾਂ ਕਿਹਾ ਕਿ ਇਸ ਕਾਂਗਰਸੀ ਵਿਧਾਇਕ ਨੇ ਇੱਕ ਨਵਾਂ ਤਰੀਕਾ ਲੱਭ ਲਿਆ ਹੈ ਕਿ ਦੂਜਿਆਂ ਨੂੰ ਬੇਈਮਾਨ ਕਹੋ ਅਤੇ ਖੁਦ ਨੂੰ ਇਮਾਨਦਾਰ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੋ। ਉਹਨਾਂ ਕਿਹਾ ਜਿਹੜਾ ਬਿਆਨ ਸ਼ਰਾਬ ਦੀ ਤਸਕਰੀ ਅਤੇ ਮਾਲੀਏ ਬਾਰੇ ਹੁਣ ਤਕਰੀਬਨ ਸਰਕਾਰ ਦੇ ਚਾਰ ਸਾਲ ਬੀਤ ਜਾਣ ਤੇ ਪ੍ਰਗਟ ਸਿੰਘ ਕੇਵਲ ਲੋਕਾਂ ਦਾ ਧਿਆਨ ਭਟਕਾਉਣ ਲਈ ਦੇ ਰਿਹਾ ਹੈ , ਇਹ ਮੁੱਦਾ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਕਾਂਗਰਸ ਸਰਕਾਰ ਦੇ ਸ਼ਾਸਨ ਦੇ ਸ਼ੁਰੂ ਤੋਂ ਹੀ ਸ਼ਰਾਬ ਦੀ ਤਸਕਰੀ ਦਾ ਧੰਦਾ ਕਰਨ ਦੀ ਗੱਲ ਉਜਾਗਰ ਕਰਦੇ ਹੋਏ ਉਠਾਇਆ ਸੀ। ਉਹ ਕਈ ਵਾਰ ਇਹ ਮਾਮਲਾ ਉਠਾ ਚੁੱਕੇ ਹਨ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸ਼ਰਾਬ ਦੀ ਨਾਜਾਇਜ਼ ਵਿਕਰੀ ਕਰਵਾਏ ਕੇ ਆਪਣੀਆਂ ਜੇਬਾਂ ਭਰ ਰਹੇ ਹਨ। ਭਾਂਵੇ ਸ਼ਰਾਬ ਪੰਜਾਬ ਦੀ ਵਿਕੇ ਜਾਂ ਹਰਿਆਣੇ ਦੀ ਵਿਕੇ ਉਸਦਾ ਲਾਭ ਕਾਂਗਰਸੀ ਵਿਧਾਇਕਾਂ ਨੂੰ ਹੀ ਹੁੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕਈ ਕਾਂਗਰਸੀ ਨੇਤਾਵਾਂ ਨੇ ਤਾਂ ਆਪਣੀਆਂ ਛੋਟੀਆਂ ਸ਼ਰਾਬ ਦੀਆਂ ਫੈਕਟਰੀਆਂ ਲਗਾਈਆਂ ਹੋਈਆਂ ਹਨ ਜਿਸ ਨਾਲ ਇਹਨਾਂ ਲੋਕਾਂ ਦੇ ਘਰ ਤਾਂ ਭਰ ਗਏ ਪਰ ਪੰਜਾਬ ਦਾ ਮਾਲੀਆ ਬਹੁਤ ਘਟ ਗਿਆ ਤੇ ਇਹਨਾਂ ਲੋਕਾਂ ਨੇ ਪੰਜਾਬ ਨੂੰ ਕੰਗਾਲ ਕਰ ਕੇ ਰੱਖ ਦਿੱਤਾ। ਜਦੋਂ ਸ. ਮਜੀਠੀਆ ਨੇ ਮਾਮਲਾ ਉਠਾਇਆ ਸੀ ਤਾਂ ਉਸ ਵੇਲੇ ਅਗਰ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਜੋ ਹੁਣ ਰੌਲਾ ਪਾ ਰਹੇ ਹਨ ਆਵਾਜ਼ ਉਠਾਉਂਦੇ ਤਾਂ ਇਸ ਆਵਾਜ਼ ਉਠਾਉਣ ਦਾ ਫਾਇਦਾ ਹੁੰਦਾ। ਸੂਬੇ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ, ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਇਸ ਬਾਰੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਾਨਫਰੰਸ ਕੀਤੇ ਅਤੇ ਫਿਰ ਪ੍ਰਗਟ ਸਿੰਘ ਨੇ ਕੀਤੀ। ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਸ. ਪ੍ਰਗਟ ਸਿੰਘ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਦੱਸ ਦਿਓ ਕਿ ਤੁਸੀਂ ਅਤੇ ਨਵਜੋਤ ਸਿੰਘ ਸਿੱਧੂ ਮਿਲਕੇ ਕਿਹੜੀ ਖਿਚੜੀ ਪਕਾ ਰਹੇ ਹੋ? ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਵਿੱਚ ਹੁੰਦਿਆਂ ਅਕਾਲੀ ਸਰਕਾਰ ਖਿਲਾਫ ਅਤੇ ਹੁਣ ਕਾਂਗਰਸ ਵਿੱਚ ਰਹਿੰਦਿਆਂ ਕਾਂਗਰਸ ਦੀ, ਤੁਹਾਡਾ ਅਸਲ ਮਕਸਦ ਕੀ ਹੈ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰੋ। ਹੁਣ ਤੁਸੀਂ ਅਕਾਲੀ ਦਲ ਵੱਲੋਂ ਉਠਾਏ ਗਏ ਮੁੱਦੇ ਹੀ ਉਠਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਸ. ਮੱਕੜ ਨੇ ਕਿਹਾ ਕਿ ਚਲੋ ਭਾਂਵੇ ਅਕਾਲੀ ਦਲ ਦੇ ਮੁੱਦਿਆਂ ਨੂੰ ਤੁਸੀਂ ਉਠਾ ਰਹੇ ਪਰ ਇਹ ਤਸਦੀਕ ਕਰ ਰਹੇ ਹੋ ਕਿ ਵਿਰੋਧੀ ਦਾ ਆਵਾਜ਼ ਉਠਾਉਣਾ ਸਹੀ ਸੀ। ਉਹਨਾਂ ਕਾਂਗਰਸੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਤੁਹਾਨੂੰ ਅਕਾਲੀ ਦਲ ਤੋਂ ਲੋਕ ਹਿਤੈਸ਼ੀ ਮੁੱਦੇ ਬਹੁਤ ਮਿਲ ਜਾਣਗੇ।
ਹੁਣ ਰਾਸ਼ਨ ਦਾ ਮਾਮਲਾ ਹੀ ਲੈ ਲਈਏ ਸ. ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਸ੍ਰੀ ਪਾਸਵਾਨ ਨੇ ਅੰਕੜੇ ਦੱਸੇ ਹਨ ਕਿ ਕੇਂਦਰ ਸਰਕਾਰ ਨੇ ਕਦੋਂ ਤੇ ਕਿੰਨਾ ਰਾਸ਼ਨ ਭੇਜਿਆ ਹੈ ਪਰ ਤੁਸੀਂ ਲੋੜਵੰਦਾਂ ਨੂੰ ਦੇਣ ਦੀ ਬਜਾਇ ਇਸ ਲਈ ਉਡੀਕ ਕਰਦੇ ਰਹੇ ਕਿ ਪਹਿਲਾਂ ਤੁਹਾਡੀਆਂ ਫੋਟੋਆਂ ਛਪ ਜਾਣ ਉਸ ਤੋਂ ਬਾਅਦ ਵੰਡਾਂਗੇ ਜਾਂ ਇਹ ਵੇਖਦੇ ਰਹੇ ਕਿ ਪਹਿਲਾਂ ਲੋਕ ਹੋਰ ਤੜਪ ਲੈਣ। ਉਹਨਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਦੇ ਵਿਧਾਇਕਾਂ ਨੇ ਥਾਣੇਦਾਰ ਬਣ ਕੇ ਲੋਕਾਂ ਦਾ ਪੈਸਾ ਭ੍ਰਿਸ਼ਟ ਤਰੀਕੇ ਨਾਲ ਲੁੱਟਿਆ ਹੈ। ਸ. ਮੱਕੜ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਲੋਕਲ ਬਾਡੀ ਮੰਤਰੀ ਸਨ ਤਾਂ ਉਹਨਾਂ ਨੇ ਲੋਕਾਂ ਦੀਆਂ ਸੈਂਕੜੇ ਬਿਲਡਿਗਾਂ ਸੀਲ ਕਰ ਦਿੱਤੀਆਂ ਸਨ ਅਤੇ ਲੋਕਾਂ ਤੋਂ ਪੈਸਾ ਇਕੱਠਾ ਕੀਤਾ। ਅਕਾਲੀ ਆਗੂ ਨੇ ਕਿਹਾ ਕਿ ਇਨ੍ਹਾਂ ਨੂੰ ਉਨ੍ਹਾਂ ਲੋਕਾਂ ਦੀਆਂ ਬਦਦੁਆਵਾਂ ਲੱਗੀਆਂ ਹਨ। ਉਹਨਾਂ ਅੱਗੇ ਕਿਹਾ ਕਿ ਇਹਨਾਂ ਕਾਂਗਰਸੀਆਂ ਨੇ ਪਾਰਕਾਂ ਵਿੱਚ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਸ਼ਰਾਬ ਅਤੇ ਲੋਕਲ ਬਾਡੀ ਮਹਿਕਮੇਂ ਰਾਹੀਂ ਤੇ ਹੋਰ ਮਹਿਕਮਿਆਂ ਰਾਹੀਂ ਪੈਸਾ ਇਕੱਠਾ ਕਰਕੇ ਕਾਂਗਰਸੀ ਨੇਤਾਵਾਂ ਦੀਆਂ ਜੇਬਾਂ ਤੱਕ ਗਿਆ। ਸ. ਮੱਕੜ ਨੇ ਕਿਹਾ ਕਿ ਅਸੀਂ ਇਹਨਾਂ ਭ੍ਰਿਸ਼ਟ ਲੋਕਾਂ ਦੀ ਸ਼ਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਨਾਲ਼ ੳੁਨ੍ਹਾਂ ਦੇ ਬੇਠੈ ਸਨ ਸੁਖਮਿੰਦਰ ਸਿੰਘ ਰਾਜਪਾਲ ਮਨਸਿਮਰਨ ਸਿੰਘ ਮੱਕੜ ਹਨੀ ਕਾਲੜਾ ਹਾਜ਼ਰ ਸਨ सर्बजीत मक्कड़, दागे विधायक परगट पर गोल, कहा : शराब माफिया ने उसके घर हाजिरी नहीं भरी तो याद आया मुद्दा

खबर हिंदी में
अकाली दल के पूर्व विधायक सरबजीत सिंह मक्कड़ ने  कैंट से कांग्रेस के विधायक परगट सिंह के इस्तीफे की मांग की गई है। पिछले दिनों HS वालिया ने प्रेस विज्ञप्ति जारी कर मुद्दा उठाया था, आज प्रैस कांफ्रेंस दौरान मक्कड़ ने कहा कि लॉकडाउन दौरान परगट सिंह घर में ही बैठे रहे, न तो उन्होंने लोगों की कोई सेवा की और न किसी का दर्द समझा। किसी को कांग्रेस की तरफ से राशन नहीं भिजवाया गया। कांग्रेसी नेताओं ने खुद इलाके में कर्फ्यू दौरान शराब बिकवाई है, जिसमें कांग्रेस के सीनियर नेताओं का हाथ है। उनका आरोप है कि शराब माफिया ने परगट के घर पर हाजिरी नहीं भरी तो अब परगट को शराब माफिया याद आ गया। उन्होंने कहा कि 2017 में चुनाव से पहले परगट सिंह अकाली दल में थे। चुनाव से पहले परगट सिंह ने अकाली दल की खामियां गिनानी शुरू कर दी थी। उसके बाद वह कांग्रेस में शामिल हो गए थे। अब कांग्रेस सरकार के साढ़े तीन साल पूरे होने के बाद फिर से परगट को पंजाब हित की याद आ गई है। उन्होंने कहा कि साढ़े तीन साल बाद ही क्यों परगट सिंह को एक्साइज कारपोरेशन का मुद्दा उठाना याद आया। उन्होंने परगट सिंह को जल्द अपना इस्तीफा दे देना चाहिए।
Click short

Leave a Reply

Your email address will not be published. Required fields are marked *