ਸਰਬੰਸਦਾਨੀ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ 1ਜਨਵਰੀ ਨੂੰ

ਸਰਬੰਸਦਾਨੀ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ 1ਜਨਵਰੀ ਨੂੰ

Smachar aaj tak, Jalandhar:

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ ਮਿਤੀ 1 ਜਨਵਰੀ 2020 ਦਿਨ ਬੁੱਧਵਾਰ ਨੂੰ ਸਮੂਹ ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ, ਇਸਤਰੀ ਸਤਸੰਗ ਸਭਾਵਾਂ ,ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ,ਗਤਕਾ ਅਖਾੜੇ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੁਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਜਾਵੇਗਾ । ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪੁਰਾਤਨ ਨਗਰ ਕੀਰਤਨ 1 ਜਨਵਰੀ2020 ਨੂੰ ਸਵੇਰੇ 11 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਐੱਸਡੀ ਕਾਲਜ, ਭਾਰਤ ਸੋਡਾ ਵਾਟਰ ,ਦਾਣਾ ਮੰਡੀ ਰੋਡ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਖਿੰਗਰਾਂ ਗੇਟ ,ਗੁਰਦੁਆਰਾ ਸਾਹਿਬ ਅੱਡਾ ਹੁਸ਼ਿਆਰਪੁਰ ,ਮਾਈ ਹੀਰਾਂ ਗੇਟ ,ਪਟੇਲ ਚੌਕ, ਜੀਟੀ ਰੋਡ, ਜੋਤੀ ਚੌਕ, ਰੈਣਕ ਬਜ਼ਾਰ, ਨਯਾ ਬਜਾਰ, ਮਿਲਾਪ ਰੋਡ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਵੇਗਾ।ਪ੍ਰਬੰਧਕਾਂ ਨੇ ਦੱਸਿਆ ਕਿ ਜਲੰਧਰ ਸ਼ਹਿਰ ਵਿੱਚ ਨਗਰ ਕੀਰਤਨ ਸ਼ੁਰੂ ਕਰਵਾਉਣ ਵਾਲੇ ਨਿਰਮਲ ਕੁਟੀਆ ਜੌਹਲਾਂ ਦੇ ਮੌਜੂਦਾ ਸੰਤ ਮਹਾਂਪੁਰਸ਼ ਬਾਬਾ ਜੀਤ ਸਿੰਘ ਪਾਲਕੀ ਸਾਹਿਬ ਤੇ ਚੌਰ ਕਰਨ ਦੀ ਸੇਵਾ ਨਿਭਾਉਣਗੇ। ਪ੍ਰਬੰਧਕਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਦੂਸ਼ਣ ਰਹਿਤ ਨਗਰ ਕੀਰਤਨ ਸਜਾਉਣ ਲਈ ਸੰਗਤਾਂ ਨੂੰ ਪਾਲਕੀ ਸਾਹਿਬ ਦੇ ਪਿੱਛੇ ਪੈਦਲ ਚੱਲਣ ਦੀ ਅਪੀਲ ਕੀਤੀ ।ਇਸ ਮੌਕੇ ਗੁਰਦੁਆਰਾ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਮੋਹਨ ਸਿੰਘ ਢੀਂਡਸਾ ,ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਗਾਬਾ ,ਗੁਰਮੀਤ ਸਿੰਘ ਬਿੱਟੂ ,ਇਕਬਾਲ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ ,ਚਰਨ ਸਿੰਘ ਮਕਸੂਦਾਂ ਹਰਸ਼ਿੰਦਰ ਸਿੰਘ ਲੰਮਾ ਪਿੰਡ, ਦਲਜੀਤ ਸਿੰਘ ਕ੍ਰਿਸਟਲ, ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ ,ਦਵਿੰਦਰ ਸਿੰਘ ,ਪਰਮਪ੍ਰੀਤ ਸਿੰਘ, ਰਣਜੀਤ ਸਿੰਘ ਗੋਲਡੀ ,ਭੁਪਿੰਦਰਪਾਲ ਸਿੰਘ ਖਾਲਸਾ, ਹਰਜੋਤ ਸਿੰਘ ਲੱਕੀ ,ਮਨਦੀਪ ਸਿੰਘ ਬੱਲੂ ,ਸੁਰਿੰਦਰ ਪਾਲ ਸਿੰਘ ਗੁਰੂ ਨਾਨਕ ਨਗਰ, ਕੁਲਜੀਤ ਸਿੰਘ ਚਾਵਲਾ, ਸੁਖਦੇਵ ਸਿੰਘ ਗਾਂਧੀ ,ਅਮਰਜੀਤ ਸਿੰਘ ਬਰਮੀ,ਭਾਈ ਕੰਵਲਜੀਤ ਸਿੰਘ ,ਸੁਰਿੰਦਰ ਸਿੰਘ ਮਝੈਲ, ਨਿਰਮਲ ਸਿੰਘ ਬੇਦੀ, ਗੁਰਮੀਤ ਸਿੰਘ ਰੂਬੀ, ਜਤਿੰਦਰਪਾਲ ਸਿੰਘ ਹਜੂਰੀਆ, ਜਸਵਿੰਦਰ ਸਿੰਘ ਮਾਡਲ ਹਾਊਸ, ਅਮਰਜੀਤ ਸਿੰਘ ਮੰਗਾ, ਮਹੇਸ਼ ਇੰਦਰ ਸਿੰਘ ਧਾਮੀ ,ਕੰਵਲਜੀਤ ਸਿੰਘ ਟੋਨੀ, ਹਰਜਿੰਦਰ ਸਿੰਘ ਓਬਰਾਏ, ਭਾਈ ਹੀਰਾ ਸਿੰਘ, ਬਲਵੰਤ ਸਿੰਘ ਗੋਬਿੰਦਗੜ੍ਹ ਜਸਵੰਤ ਸਿੰਘ ਕਲਸੀ ਰਸ਼ਪਾਲ ਸਿੰਘ ,ਪ੍ਰਭਜੀਤ ਸਿੰਘ, ਨਿਰਮਲਜੀਤ ਸਿੰਘ ਨਾਗਪਾਲ, ਦਵਿੰਦਰ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ ,ਜਸਬੀਰ ਸਿੰਘ ਲੱਕੀ, ਜਸਕੀਰਤ ਸਿੰਘ ਜੱਸੀ, ਹਰਜੋਤ ਸਿੰਘ ,ਹਰਸਿਮਰਨ ਸਿੰਘ ,ਗਗਨਦੀਪ ਸਿੰਘ, ਜੈਦੀਪ ਸਿੰਘ, ਜਸਵਿੰਦਰ ਸਿੰਘ ਰਾਜਾ, ਪ੍ਰਭਜੋਤ ਸਿੰਘ ,ਸੁਰਿੰਦਰ ਸਿੰਘ ,ਰਾਜਨ ਸਿੰਘ ,ਗੁਰਬਚਨ ਸਿੰਘ, ਆਈ ਐਸ ਬੱਗਾ ,ਗੁਰਚਰਨ ਸਿੰਘ ,ਮਨਜੀਤ ਸਿੰਘ, ਹਰਪਾਲ ਸਿੰਘ, ਸ਼ਿੰਗਾਰਾ ਸਿੰਘ ,ਸਤਨਾਮ ਸਿੰਘ, ਬਲਜਿੰਦਰ ਸਿੰਘ ,ਮਨਵੀਰ ਸਿੰਘ ,ਰਾਜਬੀਰ ਸਿੰਘ ਸਿਮਰ, ਸਿੰਘ ,ਪ੍ਰਿੰਸ ਆਦਿ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ ।

Click short

Leave a Reply

Your email address will not be published. Required fields are marked *