ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਫੁੱਲਾਂ ਦੀ ਪਾਲਕੀ ਚ ਸਜੇ

https://m.facebook.com/story.php?story_fbid=678210942711710&id=327078664491608

Smachar Aaj tak, Jalandhar;
ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਫੁੱਲਾਂ ਦੀ ਪਾਲਕੀ ਚ ਸਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਦੀ ਅਗਵਾਈ ´ਚ ਸਜਾਇਆ ਗਿਆ । ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋ ਚੱਲ ਕੇ ਅਰਬਨ ਅਸਟੇਟ ਫੇਸ 1, ਗੁਰਜੀਤ ਨਗਰ, ਗੋਲਡਨ ਐਵੀਨਿਊ, ਛੋਟੀ ਬਾਰਾਂਦਰੀ, ਹਰਦਿਆਲ ਨਗਰ, ਜਸਵੰਤ ਨਗਰ, ਅਤੇ ਸਾਰੇ ਗੜੇ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ । ਰਸਤੇ ਵਿੱਚ ਸ਼ਰਧਾਲੂਆਂ ਵੱਲੋਂ ਵੱਖ ਵੱਖ ਥਾਵਾਂ ਤੇ ਸਵਾਗਤੀ ਗੇਟ ਰਾਹੀ ਸੰਗਤਾਂ ਲਈ ਲੰਗਰ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ । ਸਕੂਲੀ ਬੱਚਿਆਂ ਅਤੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ।ਇਸ ਮੌਕੇ ਪ੍ਰਧਾਨ ਭੁਪਿੰਦਰਪਾਲ ਸਿੰਘ ਖਾਲਸਾ ,ਹਲਕਾ ਕੈਂਟ ਦੇ ਇੰਚਾਰਜ ਸਰਬਜੀਤ ਸਿੰਘ ਮੱਕੜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀਵਾਨ ਅਸਥਾਨ ਸੈਂਟਰ ਟਾਊਨ ਦੇ ਸਕੱਤਰ ਗੁਰਮੀਤ ਸਿੰਘ ਬਿੱਟੂ , ਇਕਬਾਲ ਸਿੰਘ ਢੀਂਡਸਾ, ਪਰਮਪ੍ਰੀਤ ਸਿੰਘ ਵਿੱਟੀ ,ਜਸਦੀਪ ਸਿੰਘ ਸੋਨੂੰ, ਪ੍ਰਦੀਪ ਸਿੰਘ ਵਿੱਕੀ, ਸਿਮਰਤਪਾਲ ਸਿੰਘ ਬੰਟੀ ,ਜੋਗਿੰਦਰ ਸਿੰਘ, ਨਵਦੀਪ ਸਿੰਘ, ਡਾ.ਪ੍ਰਿਤਪਾਲ ਸਿੰਘ, ਗੁਰਿੰਦਰ ਸਿੰਘ, ਹਰਜੋਤ ਸਿੰਘ ਲੱਕੀ, ਗੁਰਮੇਲ ਸਿੰਘ, ਜਸਬੀਰ ਸਿੰਘ, ਡਾਕਟਰ ਸ਼ਿਵ ਦਿਆਲ ਮਾਲੀ, ਬਲਜੀਤ ਸਿੰਘ, ਡਾਕਟਰ ਜਗਜੀਤ ਕੌਰ ਬਜਾਜ, ਮਹਿੰਦਰ ਸਿੰਘ ਦੁਬਈ, ਦਵਿੰਦਰ ਸਿੰਘ ਯੂ ਐਸ ਏ ਤੋਂ ਇਲਾਵਾ ਭਾਰੀ ਗਿਣਤੀ ´ਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਈਆਂ ।

Click short

Leave a Reply

Your email address will not be published. Required fields are marked *