ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਤੋਂ ਸਜਾਏ ਜਾ ਰਹੇ ਕੋਮਾਂਤਰੀ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਜਲੰਧਰ ਤੋਂ ਸ੍ਰ.ਮੰਨਣ ਦੀ ਅਗਵਾਈ ਹੇਠ ਜੱਥਾ ਹੋਇਆ ਰਵਾਨਾ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਤੋਂ ਸਜਾਏ ਜਾ ਰਹੇ ਕੋਮਾਂਤਰੀ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਜਲੰਧਰ ਤੋਂ ਸ੍ਰ.ਮੰਨਣ ਦੀ ਅਗਵਾਈ ਹੇਠ ਜੱਥਾ ਹੋਇਆ ਰਵਾਨਾ

Smachar aaj tak, Jalandhar

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਇਕ ਅਗਸਤ ਨੂੰ ਕੋਮਾਂਤਰੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ,ਕੋਮਾਂਤਰੀ ਨਗਰ ਕੀਰਤਨ ਦੀ ਅਰੰਭਤਾ ਮੌਕੇ ਸ਼ਾਮਲ ਹੋਣ ਲਈ ਜੱਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਲ੍ਹਾ ਪ੍ਰਧਾਨ ਅਕਾਲੀ ਦਲ ਦੀ ਅਗਵਾਈ ਹੇਠ 21ਮੈਂਬਰੀ ਜੱਥਾ ਅੱਜ ਜਲੰਧਰ ਤੋਂ ਰਵਾਨਾ ਹੋਇਆ,ਇਸ ਮੌਕੇ ਸ੍ਰ.ਮੰਨਣ ਨੇ ਦੱਸਿਆ ਕਿ ਨਗਰ ਕੀਰਤਨ ਇਕ ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਚੱਲ ਕੇ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੂੰਚ ਕੇ ਰਾਤ ਵਿਸ਼ਰਾਮ ਕਰੇਗਾ,ਅੱਗਲੇ ਦਿਨ ਚੱਲ ਕੇ ਭਾਰਤ ਦੇ ਵੱਖ ਵੱਖ ਸੂਬਿਆ ਵਿੱਚੋਂ ਹੋ ਕਰਕੇ ਨਵੰਬਰ ਮਹੀਨੇ ਗੁਰਦੁਆਰਾ ਸ੍ਰੀ ਬੇਰ ਸਹਿਬ,ਸੁਲਤਾਨ ਪੁਰ ਲੋਧੀ ਦੀ ਧਰਤੀ ਤੇ ਸਪੂੰਰਨ ਹੋਵੇਗਾ,ਰਵਾਨਗੀ ਮੌਕੇ ਮਨਿੰਦਰ ਪਾਲ ਸਿੰਘ ਗੂੰਬਰ,ਅਵਤਾਰ ਸਿੰਘ ਘੂੰਮਣ,ਬਲਵੰਤ ਸਿੰਘ ਗਿੱਲ,ਠੇਕੇਦਾਰ ਰਘਬੀਰ ਸਿੰਘ, ਸਰਬਜੀਤ ਸਿੰਘ ਪਨੇਸਰ,ਅਮਰਪ੍ਰੀਤ ਸਿੰਘ ਮੌਂਟੀ,ਸਤਿੰਦਰ ਸਿੰਘ ਪੀਤਾ,ਗੁਰਦੀਪ ਸਿੰਘ ਰਾਵੀ,ਜਸਵੰਤ ਸਿੰਘ ਟੋਹੜਾ,ਅਰਜਨ ਸਿੰਘ,ਹਰਵਿੰਦਰ ਸਿੰਘ ਰਾਜੂ,ਬਲਜੀਤ ਸਿੰਘ ਲਾਇਲ,ਗੁਰਮੀਤ ਸਿੰਘ ਰਾਏਪੁਰ,ਚਰਨਜੀਤ ਸਿੰਘ ਕਾਲਾ,ਹਰਬੰਸ ਸਿੰਘ ਬੰਸਾ ਆਦਿ ਹਾਜ਼ਰ ਸਨ।

Click short

Leave a Reply

Your email address will not be published. Required fields are marked *