ਦਸਤਾਰ ਏ ਖਾਲਸਾ ਨੇ 550 ਦਸਤਾਰਾਂ ਸਜਾ ਕੇ ਬਿਨਾ ਕਿਸੇ ਭੇਟ ਵੰਡ ਕੇ ਸੁਲਤਾਨਪੁਰ ਲੋਧੀ ਵਿਚ ਸ਼ਤਾਬਦੀ ਮਨਾਈ…

Smacharaajjtak, Jalandhar:

ਦਸਤਾਰ ਏ ਖਾਲਸਾ ਯੂਥ ਕਲੱਬ ਮਾਡਲ ਹਾਉਸ ਵਲੋਂ 550 ਦਸਤਾਰਾਂ ਸਜਾ ਕੇ ਬਿਨਾ ਕਿਸੇ ਭੇਟ ਦੇ ਵੰਡਣ ਦਾ ਉਪਰਾਲਾ 7 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਕੀਤਾ ਗਿਅਾ .ਪ੍ਧਾਨ ਰਣਜੀਤ ਸਿੰਘ ਅਤੇ ਸੱਕਤਰ ਸੁੱਖਬੀਰ ਸਿੰਘ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਵੱਧ ਰਹੇ ਪਤਿੱਤ ਪੁਣੇ ਨੂੰ ਠੱਲ ਪਾੳੁਣ ਲਈ ਹਮੇਸ਼ਾ ੳੁੱਦਮ ਜਾਰੀ ਰਹਿਣਗੇ. ਇਸ ਮੋਕੇ ਅਮਰਜੀਤ ਸਿੰਘ ਬਰਮੀ, ਗੁ. ਦੀਵਾਨ ਅਸਥਾਨ ਜਲੰਧਰ ਦੇ ਸੱਕਤਰ ਗੁਰਮੀਤ ਸਿੰਘ ਬਿੱਟੂ, ਭਾਈ ਹੀਰਾ ਸਿੰਘ, ਜਸਕੀਰਤ ਸਿੰਘ ਜੱਸੀ, ਅਤੇ ਕਲੱਬ ਦੇ ਸਾਰੇ ਮੈਂਬਰ ਹਾਜਿਰ ਸਨ.ਪ੍ਧਾਨ ਰਣਜੀਤ ਸਿੰਘ ਨੇ ਇਸ ਪੋ੍ਗਰਾਮ ਵਿਚ ਸਹਿਯੋਗ ਲਈ ਸ.ਗੁਰਪ੍ਤਾਪ ਸਿਘ ਵਡਾਲਾ,ਸਰਬਜੀਤ ਸਿੰਘ ਮੱਕੜ,ਇਕਬਾਲ ਸਿੰਘ ਢੀਂਡਸਾ, ਅਤੇ ਪਰਮਿੰਦਰ ਸਿੰਘ ਦਸਮੇਸ਼ ਨਗਰ ਦਾ ਦਿਲੀ ਧੰਨਵਾਦ ਕੀਤਾ

Click short

Leave a Reply

Your email address will not be published. Required fields are marked *