ਸਰਬੰਸਦਾਨੀ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ

ਸਰਬੰਸਦਾਨੀ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ
ਸੰਗਤਾਂ ਨੂੰ ਨਗਰ ਕੀਰਤਨ ´ਚ ਪੈਦਲ ਚਲਣ ਦੀ ਅਪੀਲ,ਬਜ਼ੁਰਗਾਂ ਲਈ ਹੋਵੇਗਾ ਈ ਰਿਕਸ਼ੇ ਦਾ ਪ੍ਰਬੰਧ
ਜਲੰਧਰ

smachar aaj tak, Jalandhar:

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ ਅੱਜ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਸਮੂਹ ਸਿੰਘ ਸਭਾਵਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ । ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਹ ਨਗਰ ਕੀਰਤਨ ਸਮੂਹ ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ, ਇਸਤਰੀ ਸਤਸੰਗ ਸਭਾਵਾਂ ,ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ,ਗਤਕਾ ਅਖਾੜੇ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੁਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਜਾਣ ਵਾਲਾ ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਐੱਸਡੀ ਕਾਲਜ, ਭਾਰਤ ਸੋਡਾ ਵਾਟਰ ,ਦਾਣਾ ਮੰਡੀ ਰੋਡ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਖਿੰਗਰਾਂ ਗੇਟ ,ਗੁਰਦੁਆਰਾ ਸਾਹਿਬ ਅੱਡਾ ਹੁਸ਼ਿਆਰਪੁਰ ,ਮਾਈ ਹੀਰਾਂ ਗੇਟ ,ਪਟੇਲ ਚੌਕ, ਜੀਟੀ ਰੋਡ, ਜੋਤੀ ਚੌਕ, ਰੈਣਕ ਬਜ਼ਾਰ, ਨਯਾ ਬਜਾਰ, ਮਿਲਾਪ ਰੋਡ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਵੇਗਾ । ਪ੍ਰਬੰਧਕਾਂ ਨੇ ਦੱਸਿਆ ਕਿ ਜਲੰਧਰ ਸ਼ਹਿਰ ਵਿੱਚ ਨਗਰ ਕੀਰਤਨ ਸ਼ੁਰੂ ਕਰਵਾਉਣ ਵਾਲੇ ਨਿਰਮਲ ਕੁਟੀਆ ਜੌਹਲਾਂ ਦੇ ਮੌਜੂਦਾ ਸੰਤ ਮਹਾਂਪੁਰਸ਼ ਬਾਬਾ ਜੀਤ ਸਿੰਘ ਪਾਲਕੀ ਸਾਹਿਬ ਤੇ ਚੌਰ ਕਰਨ ਦੀ ਸੇਵਾ ਨਿਭਾਉਣਗੇ। ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਦੂਸ਼ਣ ਰਹਿਤ ਨਗਰ ਕੀਰਤਨ ਸਜਾਉਣ ਲਈ ਸੰਗਤਾਂ ਪਾਲਕੀ ਸਾਹਿਬ ਦੇ ਪਿੱਛੇ ਪੈਦਲ ਚੱਲ ਕੇ ਸ਼ਬਦ ਚੌਂਕੀ ਦੀ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ।ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਲਈ ਨਗਰ ਕੀਰਤਨ ਵਿੱਚ ਈ ਰਿਕਸ਼ੇ ਦਾ ਪ੍ਰਬੰਧ ਕੀਤਾ ਗਿਆ ਹੈ । ਇਸੇ ਨਾਲ ਹੀ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਕੇਸਰੀ ਦਸਤਾਰਾਂ ਅਤੇ ਕੇਸਰੀ ਚੁੰਨੀਆਂ ਸਜਾ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ।ਇਸ ਮੌਕੇ ਹਾਜ਼ਰ ਗੁਰਦੁਆਰਾ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਮੋਹਨ ਸਿੰਘ ਢੀਂਡਸਾ ,ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਗਾਬਾ ,ਸਕੱਤਰ ਗੁਰਮੀਤ ਸਿੰਘ ਬਿੱਟੂ ,ਸਤਪਾਲ ਸਿੰਘ ਸਿਦਕੀ, ਪਰਮਿੰਦਰ ਸਿੰਘ, ਹਰਜੋਤ ਸਿੰਘ ਲੱਕੀ, ਸੁਰਿੰਦਰ ਸਿੰਘ ,ਮਨਦੀਪ ਸਿੰਘ ਬੱਲੂ, ਕੰਵਲਜੀਤ ਸਿੰਘ ਟੋਨੀ ,ਪਰਮਪ੍ਰੀਤ ਸਿੰਘ ਵਿੱਟੀ ,ਨਿਰਮਲ ਸਿੰਘ ਬੇਦੀ ,ਮਨਜੀਤ ਸਿੰਘ, ਆਬਿਦ ਸਲਮਾਨੀ ,ਜਸਦੀਪ ਸਿੰਘ ਸੋਨੂੰ ,ਦਲਜੀਤ ਸਿੰਘ, ਗੁਰਿੰਦਰ ਸਿੰਘ, ਜੋਗਿੰਦਰ ਸਿੰਘ ਲਾਇਲਪੁਰੀ ,ਪ੍ਰਦੀਪ ਸਿੰਘ ਵਿੱਕੀ, ਸਿਮਰਤਪਾਲ ਸਿੰਘ, ਜਸਕੀਰਤ ਸਿੰਘ ,ਜਸਵਿੰਦਰ ਸਿੰਘ ,ਹਰਸਿਮਰਨ ਸਿੰਘ,ਨਿਤਿਸ਼ ਮਹਿਤਾ ਆਦਿ ਹਾਜਰ ਸਨ ।

Click short

Leave a Reply

Your email address will not be published. Required fields are marked *