550 ਸਾਲਾ ਗੁਰੂ ਨਾਨਕ ਪ੍ਰਕਾਸ਼ ਯਾਤਰਾ 24ਜੁਲਾਈ ਨੂੰ ਜਲੰਧਰ ਪਹੁੰਚਣ ਤੇ ਕੀਤਾ ਜਾਵੇਗਾ ਭਰਵਾਂ ਸਵਾਗਤ….ਮੰਨਣ

 

ਗੁਰੂ ਨਾਨਕ ਨਾਮ ਲੇਵਾਂ ਸੰਗਤ ਨੂੰ ਯਾਤਰਾ ਦੇ ਦਰਸ਼ਨ ਦੀਦਾਰੇ ਕਰਨ ਤੇ ਸਵਾਗਤ ਕਰਨ ਦੀ ਸ੍ਰ.ਮੰਨਣ ਵਲੌਂ ਅਪੀਲ

Smachar aaj tak, Jalandhar,:

ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕ ਝੀਰਾ ਸਹਿਬ ਬਿਦਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ “550 ਸਾਲਾ ਗੁਰੂ ਨਾਨਕ ਪ੍ਰਕਾਸ਼ ਯਾਤਰਾ ” ਦੀ ਅਰੰਭਤਾ 2 ਜੂਨ 2019 ਨੂੰ ਗੁਰਦੁਆਰਾ ਨਾਨਕ ਝੀਰਾ ਸਹਿਬ ਬਿਦਰ ਕਰਨਾਟਕਾ ਤੋਂ ਕੀਤੀ ਗਈ ਸੀ, 550ਸਾਲਾ ਪ੍ਰਕਾਸ਼ ਪੁਰਬ ਦੇ ਪ੍ਰਚਾਰ ਪ੍ਰਸਾਰ ਲਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੌਂ ਸਮੂਚੇ ਸੰਸਾਰ ਨੂੰ ਮਨੂਖਤਾ ਰੂਪੀ ਜੋ ਸਿਖਿਆਵਾਂ ਉਪਦੇਸ਼ ਦਿੱਤੇ ਸਨ, ਉਹਨਾਂ ਨੂੰ ਦੇਸ਼ ਭਰ ਵਿਚ ਪ੍ਰਚਾਰਣ ਲਈ “550 ਸਾਲਾ ਗੁਰੂ ਨਾਨਕ ਪ੍ਰਕਾਸ਼ ਯਾਤਰਾ ” ਦਾ ਉਪਰਾਲਾ ਕੀਤਾ ਗਿਆ ਹੈ,ਯਾਤਰਾ ਦੇਸ਼ ਦੇ 19 ਸੂਬਿਆ ਦੇ ਵੱਖ ਵੱਖ ਸ਼ਹਿਰਾ,ਨਗਰਾ ਵਿਚੋਂ ਹੁੰਦਿਆ ਹੋਇਆ 24 ਜੁਲਾਈ ਦਿਨ ਬੁਧਵਾਰ ਨੂੰ ਸਵੇਰੇ 11 ਵਜੇ ਜਲੰਧਰ ਸ਼ਹਿਰ ਵਿੱਖੇ ਪਹੁੰਚ ਰਹੀ ਹੈ,ਯਾਤਰਾ ਦਾ ਫੇਅਰ ਫਾਰਮ ਲਿਧੜਾ,ਈਸ਼ਾ ਨਗਰ,ਮਕਸੂਦਾਂ ਚੌਂਕ,ਲੰਮਾਪਿੰਡ ਚੌਂਕ,ਰਾਮਾਂਮੰਡੀ,ਦਕੋਹਾ,ਕੋਟ ਕਲਾਂ ਵਿੱਖੇ ਸ਼੍ਰੌਮਣੀ ਅਕਾਲੀ ਦਲ ,ਯੂਥ ਅਕਾਲੀ ਦਲ ,ਸਿੰਘ ਸਭਾਵਾਂਂ,ਧਾਰਮਿਕ ਜੱਥੇਬੰਦੀਆ ਤੇ ਸ਼ਹਿਰ ਦੀਆਂ ਸੰਗਤਾਂ ਵਲੌਂ ਸਾਂਝੇ ਤੌਰ ਤੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜਿਲ੍ਹਾ ਅਕਾਲੀ ਦਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ਤੇ ਸੰਗਤ ਨੂੰ ਲੰਗਰ ਛਕਾਇਆ ਜਾਵੇਗਾ, ਜੱਥੇਦਾਰ ਕੁਲਵੰਤ ਸਿੰਘ ਮੰਨਣ ਵਲੌਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ 550 ਸਾਲਾ ਗੁਰੂ ਨਾਨਕ ਪ੍ਰਕਾਸ਼ ਯਾਤਰਾ ਦੇ ਦਰਸ਼ਨ ਦੀਦਾਰੇ ਕਰਕੇ ਗੁਰੂ ਨਾਨਕ ਦੇਵ ਜੀ ਦੀਆੰ ਖੁਸ਼ੀਆ ਪ੍ਰਾਪਤ ਕਰਨ ਜੀ।ਯਾਤਰਾ ਲੰਮਾਪਿੰਡ,ਚੋਗਿੱਟੀ,ਪੀ.ਏ.ਪੀ.ਚੌਂਕ,ਰਾਮਾਮੰਡੀ,ਫਗਵਾੜਾ,ਬੰਗਾ,ਨਵਾਂ ਸ਼ਹਿਰ,ਰੋਪੜ ਤੋਂ ਹੁੰਦਿਆ ਹੋਇਆ ਗੁ.ਅੰਬ ਸਹਿਬ ਮੁਹਾਲੀ ਵਿੱਖੇ ਰਾਤ ਦਾ ਵਿਸ਼ਰਾਮ ਹੋਵੇਗਾ,ਅਗਲੇ ਦਿਨ ਸਵੇਰੇ ਗੁ.ਅੰਬ ਸਹਿਬ ਤੋਂ ਚੱਲ ਕੇ ਵੱਖ ਵੱਖ ਸੂਬਿਆ ਦੇ ਵੱਖ ਵੱਖ ਸ਼ਹਿਰਾ,ਨਗਰਾ ਵਿਚੋਂ ਹੁੰਦਿਆ ਹੋਇਆ ਗੁਰਦੁਆਰਾ ਨਾਨਕ ਝੀਰਾ ਸਹਿਬ ਬਿਦਰ ਕਰਨਾਟਕਾ ਵਿੱਖੇ ਸਪੂਰਨਤਾ ਹੋਵੇਗੀ।
ਇਸ ਮੌਕੇ ਜੱਥੇਦਾਰ ਕੁਲਵੰਤ ਸਿੰਘ ਮੰਨਣ,ਪ੍ਰਮਜੀਤ ਸਿੰਘ ਰੇਰੂ,ਜਰਨੈਲ ਸਿੰਘ ਰੰਧਾਵਾ,ਮਨਿੰਦਰ ਪਾਲ ਸਿੰਘ ਗੁੰਬਰ,ਬੀਬੀ ਤਰਲੋਚਨ ਕੌਰ ਪ੍ਰਚਾਰਕ,ਅਮਰਪ੍ਰੀਤ ਸਿੰਘ ਮੌਂਟੀ,ਸਰਬਜੀਤ ਸਿੰਘ ਪਨੇਸਰ,ਰਣਜੀਤ ਸਿੰਘ ਰਾਣਾ,ਰਵਿੰਦਰ ਸਿੰਘ ਸਵੀਟੀ,ਗੁਰਦੇਵ ਸਿੰਘ ਗੋਲਡੀ ਭਾਟੀਆ,ਸਤਿੰਦਰ ਸਿੰਘ ਪੀਤਾ,ਕੁਲਦੀਪ ਸਿੰਘ ਰਾਜੂ,ਗੁਰਜੀਤ ਸਿੰਘ ਮਰਵਾਹਾ,ਕੁਲਦੀਪ ਸਿੰਘ ਲੁਬਾਣਾ,ਕੁਲਤਾਰ ਸਿੰਘ ਕੰਡਾ,ਤਜਿੰਦਰ ਸਿੰਘ ਉਭੀ,ਕੰਵਲਪ੍ਰੀਤ ਸਿੰਘ ਸ਼ੰਮੀ,ਅਰਜਨ ਸਿੰਘ ਸੰਜੇਗਾਂਧੀ ਨਗਰ,ਸੰਤੋਖ ਸਿੰਘ ਸੈਣੀ, ਜੈ ਦੀਪ ਸਿੰਘ ਬਾਜਵਾ,ਜਗਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।

Click short

Leave a Reply

Your email address will not be published. Required fields are marked *